Tuesday, 5 October 2010

ਜਿੰਦਗੀ ਫਰਿਸਤਿਆਂ ਦਾ ਰਾਹ ਹੁੰਦੀ ਸੀ
ਤੇਰੇ ਬਿਨਾਂ ਕਿੱਥੇ ਸੁਭਾ ਹੁੰਦੀ ਸੀ
ਜਦੋ ਬੱਸ ਦੀ ਤਾਕੀ ਚੋ ਲੱਭਦੀ ਤੈਨੂੰ ਨਿਗਾਂਹ ਹੁਦੀ ਸੀ
ਉਦੋ ਤੂੰ ਮੇਰੀ ਹਿੱਕ ਵਿੋੱਚ ਰੁਕਿਆ ਸਾਹ ਹੁੰਦੀ ਸੀ

ਜਦੋ ਬੱਸ ਨੇ ਤੇਰੇ ਸਟਾਪ ਤੇ ਖੜ ਜਾਣਾ
ਚਾਅ ਅੰਬਰ ਜਿੱਡਾ ਮੇਰੇ ਦਿਲ ਨੂੰ ਚੜ ਜਾਣਾ
ਅੱਖ ਕਿਤਾਬ ਤੇ ਪਰ ਨਿਗਾਹ ਤੇਰੇ ਵਿੱਚ ਹੁੰਦੀ ਸੀ
ਉਦੋ ਤੂੰ ਮੇਰੀ ਹਿੱਕ ਵਿੋੱਚ ਰੁਕਿਆ ਸਾਹ ਹੁੰਦੀ ਸੀ

ਡੱਬ 'ਚ ਕਾਪੀ ਕੋਈ ਫਿਕਰ ਨਹੀ ਪੜਾਈ ਦਾ
ਨਾਲ ਫੱਕਰਾਂ ਦੇ ਯਾਰੀ, ਕੋਈ ਫਿਕਰ ਨਹੀ ਕਮਾਈ ਦਾ
ਬੱਸ ਤੂੰ ਨਾਲ ਸੀਟ ਤੇ ਬੈਠ ਜਾਵੇ ਇਕੋ ਇੱਕ ਦੁਆ ਹੁੰਦੀ ਸੀ
ਉਦੋ ਤੂੰ ਮੇਰੀ ਹਿੱਕ ਵਿੋੱਚ ਰੁਕਿਆ ਸਾਹ ਹੁੰਦੀ ਸੀ

ਅਕਸਰ ਹੀ ਮੈ ਸੀਟ ਤੇ ਇਕੱਲਾ ਬੈਠ ਕੇ ਜਾਦਾਂ
ਤੇਰੇ ਇਸ਼ਕ ਦੀ ਦੂਰੀ ਨੂੰ ਬੜਾ ਔਖਾ ਸਹਿ ਕੇ ਜਾਂਦਾ
ਖਬਰੈ ਕਿੰਡੀ ਕੁੰ ਮੇਰੇ ਖਿਆਲਾ ਦੀ ਦੁਨੀਆਂ ਹੁੰਦੀ ਸੀ
ਉਦੋ ਤੂੰ ਮੇਰੀ ਹਿੱਕ ਵਿੋੱਚ ਰੁਕਿਆ ਸਾਹ ਹੁੰਦੀ ਸੀ

ਦੀਪ ਨੇ ਉੁਹ ਬੱਸ ਕਦੇ ਨਹੀ ਛੱਡੀ ਸੀ, ਪਰ ਬੱਸ ਵਾਲੀ ਛੱਡਣੀ ਪੈ ਗਈ
ਕਦੇ ਟਿਕਟ ਕਟਾਉਦਾ ਤੇਰੀ ਮੈ, ਇਹ ਰੀਝ ਹੀ ਬਣ ਕੇ ਰਹਿ ਗਈ
ਕੀ ਕਰਦਾ ਤੇਰੀ ਬੇਅੰਤ ਖੂਬਸੂਰਤੀ ਹੀ ਮੇਰਾ ਟੁੱਟਿਆਂ ਹੌਸਲਾ ਹੁੰਦਾ ਸੀ
ਉਦੋ ਤੂੰ ਮੇਰੀ ਹਿੱਕ ਵਿੋੱਚ ਰੁਕਿਆ ਸਾਹ ਹੁੰਦੀ ਸੀ
ਤੇਨੂਂ ਪਾਉਣ ਦੀ ਚਾਹਤ ਹੋ ਗਈ ਏ,
ਇਸ ਚਾਹਤ ਦੀ ਆਦਤ ਹੋ ਗਈ ਏ,
ਲਗਦੀ ਤੂੰ ਬਹੁਤ ਸੋਹਣੀ,
ਤੇ ਸੋਹਣੇ ਤੇਰੇ ਵਿਚਾਰ,
ਖਿਆਲਾਂ ਚ ਤੂੰ ਵੱਸਦੀ,
ਮੁੱਖ ਅੱਖਾਂ ਮੁਹਰੇ ਆਵੇ ਬਾਰ ਬਾਰ,
ਜੇ ਨਹੀਂ ਪਸੰਦ ਮੇਰਾ ਇਹ ਕਹਿਣਾ,
ਅਣਜਾਣ ਸਮਝ ਕੇ ਮਾਫ਼ ਕਰੀਂ,
ਜੇ ਨਈਂ ਕਬੂਲ ਇਹ ਰਿਸ਼ਤਾ ਤੈਨੂੰ
ਤਾਂ ਗੁਸਤਾਖੀ ਮਾਫ਼ ਕਰੀਂ ...........

ਨਹੀਂ ਮੈਂ ਕੋਈ ਖਾਸ ਸੋਹਣਾ,
ਜੋ ਸੁਪ੍ਨੇ ਤੇਰੇ ਚ’ ਆਂਵਾ,
ਨਹੀਂ ਮੈ ਕੋਈ ਅਮੀਰਜਾਦਾ,
ਜੋ ਤੇਰੇ ਤੇ ਪ੍ਰਭਾਵ ਪਾਵਾਂ,
ਇੱਕ ਭੁੱਲਿਆ ਭਟਕਿਆ ਆਸ਼ਕ ਹਾਂ,
ਚਾਹੁੰਣ ਦੀ ਗਲਤੀ ਮਾਫ਼ ਕਰੀਂ,
ਜੇ ਨਈਂ ਕਬੂਲ ਇਹ ਰਿਸ਼ਤਾ ਤੈਨੂੰ,
ਤਾਂ ਗੁਸਤਾਖੀ ਮਾਫ਼ ਕਰੀਂ.................

ਤੇਰੇ ਦਿਲ ਦੀਆਂ ਕੰਧਾ ਟੱਪ ਕੇ,
ਤੇਰੇ ਦਿਲ ਵਿੱਚ ਆਉਣਾ ਚਾਹੁੰਦਾ ਹਾਂ,
ਜੇ ਤੇਰੀ ਹੋਵੇ ਰਜਾਮਂਦੀ,
ਤੇਨੂੰ ਅਪਣੀ ਬਣਾਉਣਾ ਚਹੁੰਦਾ ਹਾਂ,
ਜੇ ਕੋਈ ਤੇਰੀ ਮਜਬੂਰੀ ਹੈ,
ਤਾਂ ਕਿਸੇ ਗੱਲੋਂ ਨਾ ਪਰਦਾ ਕਰੀਂ
ਜੇ ਨਈਂ ਕਬੂਲ ਇਹ ਰਿਸ਼ਤਾ ਤੈਨੂੰ
ਤਾਂ ਗੁਸਤਾਖੀ ਮਾਫ਼ ਕਰੀਂ...............

ਜੇ ਤੂੰ ਬਣ ਬਣਗੀ ਮੇਰੀ ਜਾਨੇ,
ਖੂਸ਼ੀਆਂ ਨਾਲ ਜਿੰਦਗੀ ਭਰਦੂੰਗਾ,
ਵਾਅਦਾ ਹੈ ਲਾਰਾ ਨਾ ਸਮਝੀ,
ਦਿਲ ਜਾਨ ਵੀ ਨਾਮੇ ਕਰ੍ਦੂੰਗਾ,
ਜੇ ਹੈ ਪਸੰਦ ਗਗਨ ਗੁਸਤਾਖ ਤੇਨੂੰ,
ਹੱਸਕੇ ਪਿਆਰ ਦੀ ਹਾਮੀਂ ਭਰੀਂ,
ਜੇ ਨਈਂ ਕਬੂਲ ਇਹ ਰਿਸ਼ਤਾ ਤੈਨੂੰ,
ਤਾਂ ਗੁਸਤਾਖੀ ਮਾਫ਼ ਕਰੀਂ...........
.

No comments:

Post a Comment