Thursday 7 October 2010

ਤੈਨੂੰ ਗਲ ਲਾਓਣ ਦਾ ਚਾਅ ਹੀ ਰਿਹਾ, ਤੇਰੇ ਸ਼ਹਿਰ ਆਓਣ ਦਾ ਚਾਅ ਹੀ ਰਿਹਾ .....
ਲਾਰੇ ਲਾ ਕੇ ਰੱਖਿਆ ਕਾਗਜ ਕਲਮ ਨੂੰ, ਖਤ ਤੇਰੇ ਨਾਂ ਪਾਓਣ ਦਾ ਚਾਅ ਹੀ ਰਿਹਾ...
ਗਮਾਂ ਦੀਆਂ ਗਜਲਾਂ ਤੋ ਫੁਰਸਤ ਨਾ ਮਿਲੀ, ਗੀਤ ਪਿਆਰ ਦਾ ਗਾਓਣ ਦਾ ਚਾਅ ਹੀ ਰਿਹਾ...
ਇੱਕ ਵਾਰ ਵੀ ਮੇਰੀ ਹਾਂ ਚ ਹਾਂ ਮਿਲਾਈ ਨਹੀ਼, ਤੈਨੂੰ ਅਪਣਾ ਕਹਿ ਕੇ ਬੁਲਾਓਣ ਦਾ ਚਾਅ ਹੀ ਰਿਹਾ

ਗੀਤ ਪਿਆਰ ਵਾਲੇ ਗਾਉਦੇਂ ਰਹਿੰਦੇ ਹਾ,
ਯਾਰਾ ਪਿੱਛੇ ਫੱਟ ਹਜਾਰ ਸਹਿੰਦੇ ਹਾ,
ਜੱਟ ਦੀ ਤੂ ਜਾਨ ਸੂਲੀ ਟੰਗੀ ਰੱਖੀ ਏ,
ਤੈਨੂੰ ਆਪਣੀ ਬਣਾਉਣਾ ਗੱਲ ਪੱਕੀ ਰੱਖੀ ਏ,
ਜੱਸ ਦੀ ਮਸਤ ਮਲੰਗਾ ਵਾਲੀ ਟੋਲੀ,
ਤੂ ਵੀ ਇਹਦੇ ਵਿੱਚ ਰਲ ਸੋਹਣੀ ਏ,
ਯਾਰੀ ਭੰਗਲਾ ਵਾਲੇ ਨਾਲ ਲਾ ਲਾ,
ਤੇਰੇ ਕੱਢ ਦਊਗਾ ਸਾਰੇ ਵਲ ਸੋਹਣੀ ਏ......
ਤੇਰੀ ਭੋਲੀ-ਭਾਲੀ ਸੂਰਤ ਨੇ,ਮੇਰੇ ਨਾਲ ਜੋ ਕਰੀ ਸ਼ੈਤਾਨੀ ਏ.....
ਕਦੇ ਸੋਚਾਂ ਤੇਰੀ ਚਾਲਾਕੀ ਏ, ਕਦੇ ਸੋਚਾਂ ਤੇਰੀ ਨਾਦਾਨੀ ਏ......
ਰੱਬ ਕਰਕੇ ਐਸੀ ਪੋਹ ਆਵੇ, ਤੇਰੇ ਦਿਲ ਵਿਚ ਮੇਰਾ ਮੋਹ ਆਵੇ....
ਤੇਰੇ ਨਰਮ ਜੇਹੇ ਇੰਨਾਂ ਬੁਲ੍ਹਾਂ ਨੂੰ, ਕਦੇ ਨਾਮ ਮੇਰਾ ਵੀ ਛੋਹ ਜਾਵੇ....
ਕਦੇ ਸੋਚਾਂ ਤੂੰ ਮੇਰੀ ਆਪਣੀ ਏ, ਕਦੇ ਸੋਚਾਂ ਚੀਜ ਬੇਗਾਨੀ ਏ.....
ਤੇਰੀ ਭੋਲੀ-ਭਾਲੀ ਸੂਰਤ ਨੇ,ਮੇਰੇ ਨਾਲ ਜੋ ਕਰੀ ਸ਼ੈਤਾਨੀ ਏ.....
ਕਦੇ ਸੋਚਾਂ ਤੇਰੀ ਚਾਲਾਕੀ ਏ, ਕਦੇ ਸੋਚਾਂ ਤੇਰੀ ਨਾਦਾਨੀ ਏ......
ਤੈਨੂ ਚਾਹੁਣ ਵਾਲੇ ਤਾਂ ਲੱਖਾਂ ਨੇ, ਹਰ ਇਕ ਡਿਯਨ ਤੇਰੇ ਤੇ ਅੱਖਾਂ ਨੇ....
ਕੀ ਪਿਆਰ ਵਫਾਵਾਂ ਦਾ ਮੁੱਲ ਪਾਉਣਾ, ਇੰਨਾਂ ਉਜੜੇ ਰਾਹਾਂ ਦੇ ਕੱਖਾਂ ਨੇ....
ਕਦੇ ਸੋਚਾਂ ਪਿਆਰ ਰੂਹਾਨੀ ਏ, ਕਦੇ ਸੋਚਾਂ ਪਿਆਰ ਜਿਸਮਾਨੀ ਏ.......
ਤੇਰੀ ਭੋਲੀ-ਭਾਲੀ ਸੂਰਤ ਨੇ,ਮੇਰੇ ਨਾਲ ਜੋ ਕਰੀ ਸ਼ੈਤਾਨੀ ਏ.....
ਕਦੇ ਸੋਚਾਂ ਤੇਰੀ ਚਾਲਾਕੀ ਏ, ਕਦੇ ਸੋਚਾਂ ਤੇਰੀ ਨਾਦਾਨੀ ਏ......
ਪਹਿਲਾਂ ਚੋਰੀ ਚੋਰੀ ਤਕਦੀ ਏ, ਫੇਰ ਤੱਕ ਕੇ ਪਾਸਾ ਵੱਟਦੀ ਏ........
ਜਾਂ ਤੱਕ ਕੇ ਮੈਨੂੰ ਤੱਕਦੀ ਏ, ਜਾਂ ਤੱਕ ਕੇ ਅੱਖਾਂ ਗੱਡਦੀ ਏ.........
ਕਦੇ ਸੋਚਾਂ ਤੇਰੀ ਸ਼ਰਮਾਈ ਏ, ਕਦੇ ਸੋਚਾਂ ਤੇਰੀ ਅਦ੍ਬਾਨੀ ਏ......
ਤੇਰੀ ਭੋਲੀ-ਭਾਲੀ ਸੂਰਤ ਨੇ,ਮੇਰੇ ਨਾਲ ਜੋ ਕਰੀ ਸ਼ੈਤਾਨੀ ਏ.....
ਕਦੇ ਸੋਚਾਂ ਤੇਰੀ ਚਾਲਾਕੀ ਏ, ਕਦੇ ਸੋਚਾਂ ਤੇਰੀ ਨਾਦਾਨੀ ਏ......
ਤੇਰੇ ਬਾਝ ਜੇ ਮੇਰਾ ਸਰ ਜਾਂਦਾ, ਇਹ ਦਿਲ ਵਿਛੋੜਾ ਜਰ ਜਾਂਦਾ.......
ਦੋ ਪਾਲ ਜੇ ਮੇਰੇ ਨਾਲ ਹੱਸ ਲੈਂਦੀ, ਤੇਰਾ ਇਹ ਦੀਵਾਨਾ ਮਾਰ ਜਾਂਦਾ.........
ਕਦੇ ਸੋਚਾਂ ਤੇਰੀ ਗੁਸਤਾਖੀ ਏ, ਕਦੇ ਸੋਚਾਂ ਤੇਰੀ ਬੇਈਮਾਨੀ ਏ.........
ਤੇਰੀ ਭੋਲੀ-ਭਾਲੀ ਸੂਰਤ ਨੇ,ਮੇਰੇ ਨਾਲ ਜੋ ਕਰੀ ਸ਼ੈਤਾਨੀ ਏ.....
ਕਦੇ ਸੋਚਾਂ ਤੇਰੀ ਚਾਲਾਕੀ ਏ, ਕਦੇ ਸੋਚਾਂ ਤੇਰੀ ਨਾਦਾਨੀ ਏ.....
ਤੇਰੇ ਨੀ ਕਰਾਰਾ ਮੇਨੂ ਪਟਿਆ , ਦਸ ਮੈਂ ਕੀ ਪਿਆਰ ਵਿਚੋ ਖਟਿਆ.
ਤੇਰੇ ਨੀ ਕਰਾਰਾ ਮੇਨੂ ਪਟਿਆ
ਇਸ਼ਕ਼ ਵਾਲੇ ਪੱਸੇ ਦੀਆਂ ਨਾਰਦਾ ਖਲਾਰ ਕੇ ,
ਜਿਤ ਗਈ ਏ ਤੂ ਅਸੀਂ ਬੇਹਗੇ ਬਾਜ਼ੀ ਹਾਰ ਕੇ ,
ਵੇਖ ਕਮਜੋਰ ਤੇਰਾ ਚਲਗਿਆ ਜੋਰ ,ਤਾਹੀਓ ਮੁਹ ਤੂ ਸਜਨ ਤੋ ਵਟਿਆ
ਤੇਰੇ ਨੀ ਕਰਾਰਾ ਮੇਨੂ ਪਟਿਆ......
ਅਸ਼ਿਕ਼ਾਂ ਦਾ ਕਮ ਹੁੰਦਾ ਲਾ ਕੇ ਨਿਭਾਉਣ ਦਾ ,
ਜੇੜਾ ਜਾਵੇ ਸ਼ਡ ਓਹਨੁ ਮੇਣਾ ਏ ਜਹਾਨ ਦਾ ,
ਨੀ ਤੂ ਰੋਸ਼ਨੀ ਵਿਖਾ ਕੇ ਮੇਨੂ ਦੁਖਾਂ ਵ੍ਹਿਚ ਪਾਕੇ
ਨਾਲੇ ਲਹੁ ਤੂ ਸ਼ਰੀਰ ਵਿਚੋ ਚਟਿਆ
ਤੇਰੇ ਨੀ ਕਰਾਰਾ ਮੇਨੂ ਪਟਿਆ