Wednesday, 6 October 2010

ਨਾ ਮੈਂ ਬਾਡੀਗਾਰਡ ਰੱਖੇ ਨਾ ਪਸਤੌਲ ਬੰਦੂਕਾਂ... ਬਸ ਥੋੜੇ ਜਿਹੇ ਯਾਰ ਕਮਾਏ ਇਜ਼ੱਤ ਨਾਲ ਸਲੂਕਾਂ... ਹੱਸਦੇ ਰਹਿਣ ਸੱਜਣ ਬੇਲੀ ਰਾਜੀ ਰਹਿਣ ਮਸ਼ੂਕਾਂ...
ਲੰਮੀ ਗ਼ਮਾਂ ਦੀ ਰਾਤ ਪਿੱਛੋਂ ਹੁਣ ਪਰਭਾਤ ਚਾਹੀਦੀ,
ਜਿੰਦਗੀ ਜੀਉਣ ਨੂੰ ਮੁੜ ਤੋਂ ਇਕ ਸ਼ੁਰੂਆਤ ਚਾਹੀਦੀl

ਠਾਰ ਜਾਵੇ ਜਿਹੜੀ ਦਿਲ ਅੰਦਰ ਤੀਕਰ ਮੇਰਾ,
ਕੋਈ ਏਸੀ ਮਿੱਠੀ ਜਿਹੀ ਇਸ਼ਕ ਦੀ ਬਾਤ ਚਾਹੀਦੀl

ਲੁੱਕਣ-ਮੀਚੀ ਬਹੁਤ ਹੋ ਗਈ ਸੱਜਣਾ ਨਾਲ,
ਹੁਣ ਪਿਆਰੀ ਜਿਹੀ ਸੱਜਣ ਦੀ ਝਾਤ ਚਾਹੀਦੀl

ਦਿਲ ਦੇ ਅਰਮਾਨ ਕਾਗਜ਼ ਤੇ ਵਾਹੁਣ ਨੂੰ ਜੀ ਕਰਦਾ,
"GOLDY" ਕਲਮ ਤੇ ਸਿਆਹੀ ਦੀ ਦਵਾਤ ਚਾਹੀਦੀ
ਜੱਨਤ ਨਾਲੋਂ ਸੋਹਣੀਆਂ ਮੇਰੇ "ਪਿੰਡ" ਦੀਆਂ ਗਲੀਆਂ,
ਗਲੀਆਂ ਦੇ ਵਿੱਚ ਖੇਡ ਕੇ ਕੁੱਝ ਰੀਝਾਂ ਪਲੀਆਂ,
ਹਾਣੀ ਮੇਰੇ ਹਾਣ ਦੇ ਹੋ ਮੇਰੇ ਦਿਲ ਦੇ ਜਾਨੀ,
ਜਿੱਥੇ ਬਚਪਨ ਬੀਤਿਆ ਤੇ ਚੜੀ ਜਵਾਨੀ,
ਬਚਪਨ ਜਿੱਥੇ ਬੀਤਿਆ ਮੈਂ ਕਿੰਵੇਂ ਭੁਲਾਵਾਂ,
ਆਪਣੇ ਸੁਰਗਾਂ ਵਰਗੇ "ਪਿੰਡ" ਤੋਂ ਮੈਂ ਸਦਕੇ ਜਾਵਾਂ,
ਆਪਣੇ ਸੁਰਗਾਂ ਵਰਗੇ "ਪਿੰਡ" ਤੋਂ ਮੈਂ ਸਦਕੇ ਜਾਵਾਂ. . . .

ਮੈਂ ਵੇਖੀ ਦੁਨੀਆ ਰੱਜ ਕੇ,ਕੁਝ ਰਖਿਆ ਨਈਂ ਵਲੈਤਾਂ ਚ,
ਨਾਂ ਸਵਾਦ ਹੈ ੳਥੇ ਹੱਸਣ ਦਾ,ਨਾਂ ਸਵਾਦ ਹੈ ੳਥੇ ਰੋਣ ਦਾ,

ਲੱਖ ਸ਼ੁਕਰ ਕਰਾਂ ਮੈਂ ਰੱਬ ਦਾ ਕਿ,ਮੈਂਨੁੰ ਮਾਣ ਪੰਜਾਬੀ ਹੋਣ ਦਾ,
ਮੈਂਨੁੰ ਮਾਣ ਪੰਜਾਬੀ ਹੋਣ ਦਾ
ਪੰਜਾਬ ਪਿੱਛੇ ਰਹਿ ਗਿਆ..
ਭਗਤ ਸਿੰਘ ਆ ਗਿਆ,
ਸਰਾਭਾ ਕਿੱਥੇ ਰਹਿ ਗਿਆ..
ਸਾਰੀ ਆਜ਼ਾਦੀ ਕੱਲਾ,
ਗਾਂਧੀ ਤਾਂ ਨੀਂ ਲੈ ਗਿਆ..
ਗਦਰੀ-ਬਾਬਿਆਂ ਦਾ ਕਿਵੇਂ,
ਗਦਰ ਭੁਲਾਵਾਂ ਮੈਂ..
ਝੂਠੇ-ਇਤਿਹਾਸ ਉੱਤੇ,
ਮੋਹਰ ਕਿਵੇਂ ਲਾਵਾਂ ਮੈਂ.."

ਜ਼ਰਾ ਸੋਚ ਕੇ ਸੁਣਾਈਂ ਅੱਜ ਫ਼ੈਸਲਾ,
ਨੀਂ ਜਿੰਮੇਦਾਰੀ ਬੜੀ ਭਾਰੀ ਏ..
ਤੇਰੇ ਆਸ਼ਿਕਾਂ ਦੀ ਲਾਈਨ ਬੜੀ ਲੰਬੀ ਏ,
ਅਖੀਰ ਵਿੱਚ ਮੇਰੀ ਵਾਰੀ ਏ..

ਡੇਰਿਆਂ ਨੇਂ ਕੀਤਾ ਸਿੱਖ-ਪੰਥ ਕਮਜ਼ੋਰ,
ਲੈਂਡ-ਕਰੂਜ਼ਰਾਂ ਚ’ ਘੁੰਮਦੇ ਨੇਂ ਚੋਰ..
ਬੇਨਜ਼ੀਰ ਪਤਾ ਨੀਂ ਕਿਓਂ ਮਾਰਤੀ,
ਜਿੱਤ ਗਿਆ ਉਬਾਮਾ ਖੁਸ਼ ਬੜੇ ਭਾਰਤੀ..
ਬੈਠਾ ਤੇਲਗੀ ਨਜ਼ਾਰੇ ਲੈਂਦਾ ਜੇਲ ਚ’,
ਸਪੋਰਟ ਉਸਨੂੰ ਸਰਕਾਰੀ ਏ..
ਤੇਰੇ ਆਸ਼ਿਕਾਂ ਦੀ ਲਾਈਨ ਬੜੀ ਲੰਬੀ ਏ,
ਅਖੀਰ ਵਿੱਚ ਮੇਰੀ ਵਾਰੀ ਏ..

ਮੰਨੋ ਜ਼ਾਂ ਨਾ ਮੰਨੋ ਬੁਸ਼ ਵੀ ਹੈ ਪੰਗੇਬਾਜ਼,
ਮਿੰਟਾਂ ਚ’ ਫ਼ਿਦਾਈਨ ਦੇਖੋ ਢਾਹ ਗਏ ਤਾਜ਼..
ਆਪਣੇ ਹੀ ਕੰਮ ਲੱਗੀ ਹੋਈ ਏ ਅਲ-ਕਾਇਦਾ,
ਪਤਾ ਨਹੀਂ ਨੁਕਸਾਨ ਹੈ ਜ਼ਾਂ ਹੈ ਫ਼ਾਇਦਾ..
ਆ ਜਾਓ ਇਕੱਠੇ ਹੋ ਕੇ ਦੇਸ਼ ਲਈ ਲੜੀਏ,
ਸੈਕਿੰਡ ਸਾਡੇ ਉੱਤੇ ਭਾਰੀ ਏ..
ਤੇਰੇ ਆਸ਼ਿਕਾਂ ਦੀ ਲਾਈਨ ਬੜੀ ਲੰਬੀ ਏ,
ਅਖੀਰ ਵਿੱਚ ਮੇਰੀ ਵਾਰੀ ਏ..
ਜੱਮਣ ਭੋਏਂ ਨੂੰ ਛੱਡਕੇ ਆਉਣਾ ਸੋਖਾ ਨਹੀਂ ਹੁੰਦਾ,
ਓਪਰੀ ਧਰਤੀ ਤੇ ਚਿੱਤ ਲਾਉਣਾ ਸੋਖਾ ਨਹੀਂ ਹੁੰਦਾ !
ਰਹਿਣਾ ਵਿੱਚ ਪਰਦੇਸਾਂ ਸੁਪਨੇ ਲੈਣੇ ਦੇਸਾਂ (ਪੰਜਾਬ) ਦੇ,
ਟੁੱਕੜਿਆਂ ਵਿੱਚ ਵੰਡ ਹੋਕੇ ਜਿਉਣਾ ਸੋਖਾ ਨਹੀਂ ਹੁੰਦਾ
ਜਿੰਦਗੀ ਦੇ ਲੰਮੇ ਪੈ਼ਡੇ ਕਿੱਥੇ ਜਾ ਕੇ ਮੁੱਕਣੇ ਨੇ,
ਕਿੱਥੇ ਜਾ ਕੇ ਠੱਲ ਪੈਣੀ ਏਸ ਭੱਜ ਦੌੜ ਨੂੰ,
ਛੱਡ ਕੇ ਪੰਜਾਬ ਸਾਰੇ ਗੱਭਰੂ ਨੇ ਭੱਜੀ ਜਾਂਦੇ,
ਰੋਕੇ ਕੋਈ ਆ ਕੇ ਏਸ ਡੋਲਰਾਂ ਦੀ ਹੋੜ ਨੂੰ,
ਉਡਕਦੀਆਂ ਮਾਵਾਂ ਕਦੋ ਪੁੱਤ ਮੇਰਾ ਘਰ ਆਵੇ,
ਆਣ ਕੇ ਬੁਝਾਊ ਕਦੋ ਮਮਤਾ ਦੀ ਤੋੜ ਨੂੰ,
ਭੈਣਾ ਦੀਆਂ ਰੱਖੜੀਆਂ ਗੁੱਟਾਂ ਵੱਲ ਵੇਖੀ ਜਾਣ,
ਅੱਗ ਲਾਵੋ ਵੀਰੋ ਐਸੀ ਪੈਸੇ ਵਾਲੀ ਲੋੜ ਨੂੰ,
ਬਾਪੂ ਹੋਰੀ ਬੰਬੀਆਂ ਤੇ ਬੈਠੇ ਹੰਝੂ ਕੇਰੀ ਜਾਣ,
“GOLDY“ ਕਦੋ ਆ ਕੇ ਹਲ ਜੋੜੂ ਨੀਲੇ ਫੋਰਡ ਨੂੰ,
ਉਹਨਾਂ ਹੀ ਸੁੱਖ ਵਿੱਚ ਜੀਵਨ ਗੁਜਾਰੇ
ਜਿਹਨਾਂ ਨੂੰ ਮਿਲਦੇ ਦੋਸਤਾਂ ਦੇ ਸਹਾਹੇ
ਦੋਸਤੀ ਮੁਹੱਬਤ ਅਲੱਗ ਅਲੱਗ ਰਿਸ਼ਤੇ
ਜਿੰਦਗੀ ਨੂੰ ਕਰਨ ਰੋਸ਼ਨ ਦੋਸਤੀ ਦੇ ਤਾਰੇ
ਸੱਚੇ ਦੋਸਤ ਸੰਗ ਉਮਰ ਲੰਘਦੀ ਸੌਖੀ
ਨਹੀਂ ਤਾਂ ਦੋਸਤਾ ਗਮ ਜਿੰਦਗੀ ਦੇ ਬਹੁਤ ਭਾਰੇ
ਫਰਕ ਨਾ ਊਚ ਨੀਚ ਦਾ ਦੋਸਤੀ ਵਿੱਚ ਕੋਈ
ਕ੍ਰਿਸ਼ਨ ਕਿਹਾ ਸੁਦਾਮੇ ਨੂੰ ਆ ਗਲ ਲੱਗ ਪਿਆਰੇ
ਸਿੱਦਕ ਸੱਚਾਈ ਸਾਥ ਦਾ ਰਿਸ਼ਤਾ ਦੋਸਤੀ
ਭੇਦ ਦੋਸਤਾਂ ਸੰਗ ਖੋਲੀਦੇ ਜਿੰਦਗੀ ਦੇ ਸਾਰੇ
ਮੁਸ਼ਕਿਲਾਂ 'ਚ ਦੋਸਤਾਂ ਦਿੱਤੀ ਕੁਰਬਾਨੀ ਸਦਾ
ਨਹੀਂ ਤਾਂ ਕੌਣ ਕਿਸੇ ਤੋਂ ਜਿੰਦਗੀਆਂ ਬਾਰੇ
ਇੱਕ ਇੱਕ ਕਰਦੇ ਮੁੱਕ ਗਏ ਅੰਬਰ ਦੇ ਤਾਰੇ ਨੇ
ਏਦਾ ਹੀ ਇੰਤਜਾਰ 'ਚ ਲੰਘ ਗਏ ਜੁੱਗ ਚਾਰੇ ਨੇ
ਅੱਖਾਂ 'ਚ ਹੰਝੂਆਂ ਦੇ ਦਰੀਆ ਸੀਨੇ 'ਚ ਚੀਕ ਹੈ
ਜਿੰਦਗੀ ਦੇ ਆਖਰੀ ਪਲ ਨੇ, ਮੈਨੂੰ ਫਿਰ ਵੀ ਤੇਰੀ ਉਡੀਕ ਹੈ
ਕਿਉਂ ਨਾ ਸਹਿ ਸਕਿਆ ਮੈਂ ਤੇਰੇ ਰਿਸ਼ਤੇ ਦੀ ਪੀੜ
ਜਿੰਦਗੀ ਦੇ ਅਰਥ ਬਦਲ ਗਈ, ਇਕ ਜ਼ਖਮ ਦਹਿਕਦੇ ਦੀ ਪੀੜ
ਇੰਝ ਤੇਰੀ ਯਾਦ ਹੀ ਹੈ ਜੋ ਮੇਰੀ ਰੂਹ ਤੋਂ ਵੱਧ ਨਜਦੀਕ ਹੈ
ਜਿੰਦਗੀ ਦੇ ਆਖਰੀ ਪਲ ਨੇ, ਮੈਨੂੰ ਫਿਰ ਵੀ ਤੇਰੀ ਉਡੀਕ ਹੈ
ਸੂਰਜ ਵਾਂਗ ਮੈਂ ਤਪਦਾ ਰਿਹਾ ਕੋਣ ਭਰਦਾ ਬਾਹਵਾਂ 'ਚ
ਉਮੀਦਾਂ ਦੇ ਪਰਬਤ ਮਿਟ ਚੱਲੇ, ਸੁੰਨੀ ਦਿਲ ਦੀ ਮਸੀਤ ਹੈ
ਜਿੰਦਗੀ ਦੇ ਆਖਰੀ ਪਲ ਨੇ, ਮੈਨੂੰ ਫਿਰ ਵੀ ਤੇਰੀ ਉਡੀਕ ਹੈ
ਹਾਂ ਮੰਨਿਆ ਜੇ ਤੂੰ ਅੱਜ ਪਰਤੇ ਮੈਨੂੰ ਪਹਿਚਾਣ ਨਾ ਸਕੇਗਾਂ
ਮੇਰੇ ਜ਼ਜਬਾਤਾਂ ਤੇ ਮੇਰੇ ਦਿਲ ਨੂੰ ਮਾਣ ਨਾ ਸਕੇਗਾ
ਪਰ ਅੱਜ ਤੇਰੇ ਲਈ ਕੁਰਲਾ ਰਿਹਾ ਮੇਰਾ ਹਰ ਗੀਤ ਹੈ
ਜਿੰਦਗੀ ਦੇ ਆਖਰੀ ਪਲ ਨੇ, ਮੈਨੂੰ ਫਿਰ ਵੀ ਤੇਰੀ ਉਡੀਕ ਹੈ
ਚੰਗੇ ਮਾੜੇ ਦਿਨ ਰਹਿੰਦੇ ਸਾਰਿਆਂ ਤੇ ਚਲਦੇ,
ਦੁੱਖ ਸੁੱਖ ਵਿਹੜਾ ਰਹਿੰਦੇ ਸਾਰਿਆਂ ਦਾ ਮੱਲਦੇ,
ਮਸਤੀ ਚ ਰਹੀਏ ਗੱਲ ਦਿਲ ਤੇ ਨਹੀ ਲਾਈ ਦੀ,

ਉੱਠ ਕਾਕਾ ਕੰਮ ਕਰ ਬਾਪੂ ਮਾਰੇ ਝਿੱੜਕਾਂ,
ਲਾਡਲਾ ਨਾ ਗੁੱਸੇ ਹੋ ਜੇ ਬੇਬੇ ਲੇਂਦੀ ਬਿੜਕਾਂ
ਤੋੜੀਏ ਨਾ ਡੱਕਾ ਹਾਂਜੀ ਹਾਂਜੀ ਕਰੀ ਜਾਈ ਦੀ,
ਮਸਤੀ ਚ ਰਹੀਏ ਗੱਲ ਦਿਲ ਤੇ ਨਹੀ ਲਾਈ ਦੀ

ਪੇਪਰਾਂ ਚ ਫਿਕਰ ਨੀ ਹੁੰਦੀ ਪਾਸ ਫ਼ੇਲ੍ਹ ਦੀ,
24 ਘੰਟੇ ਕਾਟੋ ਰਹਿੰਦੀ ਫੁੱਲਾਂ ਉਤੇ ਖੇਲ ਦੀ
ਲੁਟੀਏ ਨਜ਼ਾਰੇ ਜ਼ਿੰਦਗਾਨੀ ਤੇ ਲੁਟਾਈ ਦੀ,
ਮਸਤੀ ਚ ਰਹੀਏ ਗੱਲ ਦਿਲ ਤੇ ਨਹੀ ਲਾਈ ਦੀ

ਰੱਜ ਕੇ ਸ਼ੌਕੀਨ ਸਾਨੂੰ ਸ਼ੌਂਕ ਖਾਣ ਪੀਣ ਦਾ,
ਢਿਲੋਂ ਕਹਿੰਦਾ ਸੁਪਨਾ ਨਾ ਵੇਖੀਏ ਹਸੀਨ ਦਾ
ਸਾਡੇ ਉਤੇ ਰਹਿੰਦੀ ਅੱਖ ਸਦਾ ਵੱਡੇ ਭਾਈ ਦੀ
ਮਸਤੀ ਚ ਰਹੀਏ ਗੱਲ ਦਿਲ ਤੇ ਨਹੀ ਲਾਈ ਦੀ
ਕੋਈ ਆਪਣਾ ਬਣ
ਜ਼ਿੰਦਗ਼ੀ ਚ ਆਉਂਦਾ
ਤੇ ਬੇਗ਼ਾਨਾ ਬਣਾ ਕੇ
ਤੁਰ ਜਾਂਦਾ
ਅਤੇ ਕੀਲ ਜਾਂਦਾ
ਗ਼ਮਾਂ ਦੇ ਪਾਡ਼ ਦਾ ਮੁਹਾਨਾ
ਜੋ ਕਦੇ ਪੂਰਿਆ ਨਾ ਜਾਂਦਾ

ਅਤੇ ਕੋਈ ਬੇਗ਼ਾਨਾ ਜਿਹਾ
ਜ਼ਿੰਦਗ਼ੀ ਚ ਆਉਂਦਾ
ਤੇ ਆਪਣਾ ਬਣਾ ਕੇ
ਜੁਡ਼ ਜਾਂਦਾ
ਤੇ ਸੱਦ ਲਿਆਉਂਦਾ
ਖ਼ੁਸ਼ੀਆਂ ਦੇ ਪਹਾਡ਼ ਦਾ ਖ਼ਜ਼ਾਨਾ
ਜੋ ਕਦੇ ਥੋਡ਼੍ਹਿਆ ਨਾ ਜਾਂਦਾ !!
ਏ.ਸੀ. ਬਿਨ੍ਹਾਂ ਬਹਿੰਦੀਆਂ,
ਨਾਂ ਬੱਸਾਂ ਚ’ ਸਵਾਰੀਆਂ..
ਫੇਰ ਕਹਿੰਦੇ ਬਾਬਾ ਸਾਨੂੰ,
ਲੱਗੀਆਂ ਬੀਮਾਰੀਆਂ..

ਕੰਨਾਂ ਚ’ ਮੋਬਾਇਲ ਤੇ,
ਅੱਖਾਂ ਟੀ.ਵੀ. ਵਿੱਚ ਵਾੜੀਆਂ..
ਫੇਰ ਕਹਿੰਦੇ ਬਾਬਾ ਸਾਨੂੰ,
ਲੱਗੀਆਂ ਬੀਮਾਰੀਆਂ..

ਦਿਨੋਂ-ਦਿਨੀਂ ਘਟੀ ਜਾਣ,
ਪੱਗਾਂ-ਮੁੱਛਾਂ ਅਤੇ ਦਾਹੜੀਆਂ..
"ਮਰਜਾਣੇਂ-ਮਾਨਾਂ" ਕੌਮਾਂ,
ਲਾਡ ਨੇਂ ਵਿਗਾੜੀਆਂ..
ਫੇਰ ਕਹਿਣਾਂ ਬਾਬਾ ਸਾਨੂੰ,
ਲੱਗੀਆਂ ਬੀਮਾਰੀਆਂ..
ਰੰਗ ਬਿਰੰਗੀ ਦੁਨੀਆ ਦੇ ਵਿੱਚ
ਰੰਗ ਬਿਰੰਗੀ ਦੁਨੀਆ ਦੇ ਵਿੱਚ,
ਕੀ ਕੀ ਰੰਗ ਵਿਖਾਉਂਦੇ ਲੋਕ।
ਰੋਂਦਿਆਂ ਨੂੰ ਨੇ ਹੋਰ ਰਵਾਉਂਦੇ,
ਹੱਸਦਿਆਂ ਹੋਰ ਹਸਾਉਂਦੇ ਲੋਕ।
ਲੱਖ ਅਹਿਸਾਨਾਂ ਨੂੰ ਭੁੱਲ ਜਾਂਦੇ,
ਖਤਾ ਨਾ ਇੱਕ ਭੁਲਾਉਂਦੇ ਲੋਕ।
ਵਾਂਗ ਖਿਡੌਣਾ ਦਿਲ ਨਾਲ਼ ਖੇਡਣ,
ਇੰਝ ਵੀ ਦਿਲ ਪਰਚਾਉਂਦੇ ਲੋਕ।
ਆਪ ਕਿਸੇ ਦੀ ਗੱਲ ਨਾ ਸੁਣਦੇ,
ਹੋਰਾਂ ਨੂੰ ਸਮਝਾਉਂਦੇ ਲੋਕ।
ਪਹਿਲਾਂ ਜਿਗਰੀ ਯਾਰ ਕਹਾਉਂਦੇ,
ਮਗਰੋਂ ਪਿੱਠ ਦਿਖਾਉਂਦੇ ਲੋਕ।
ਬਹੁਤ ਬੁਰੀ ਏ ਦਾਰੂ ਮਿੱਤਰਾ,
ਪੀ ਕੇ ਨੇ ਸਮਝਾਉਂਦੇ ਲੋਕ।
ਹੋਰਾਂ ਦੀ ਗੱਲ ਭੰਡਦੇ ਫਿਰਦੇ,
ਖ਼ੁਦ ਨੂੰ ਰਹਿਣ ਸਲਾਹੁੰਦੇ ਲੋਕ।
ਪਤਾ ਨਹੀਂ ਕਿਉਂ ਆਪ ਨਾ ਕਰਦੇ,
ਦੂਜਿਆਂ ਤੋਂ ਜੋ ਚਾਹੁੰਦੇ ਲੋ
ਲੜੀਏ ਵਿੱਚ ਮੈਦਾਨ-ਏ-ਜੰਗ ਦੇ,
ਸਾਨੂੰ ਮੁਗਲ ਮੁਕਾਉਂਦੇ ਹੰਭ ਗਏ..
ਜਿੱਥੇ ਸ਼ੇਰ-ਭਗਤ ਸਿੰਘ ਜੰਮਦੇ,
ਅਸੀਂ ਓ ਪੰਜਾਬੀ ਹਾਂ..
ਸਾਡੇ ਨਾਮ ਤੋਂ ਗੋਰੇ ਕੰਬਦੇ,
ਅਸੀਂ ਓ ਪੰਜਾਬੀ ਹਾਂ..

ਚੂਲ੍ਹੀ-ਭਰ ਵੀ ਸਿੱਖ ਨਹੀਂ ਹਰਦਾ,
ਲੱਥੇ ਸੀਸ ਰਿਹਾ ਸਿੰਘ ਲੜਦਾ..
ਬਦਲਾ ਲੈ ਲਿਆ ਅੰਮ੍ਰਿਤਸਰ ਦਾ,
ਅਸੀਂ ਓ ਪੰਜਾਬੀ ਹਾਂ..
ਦੋਸ਼ੀ ਛੱਡੀਏ ਨਾਂ ਗੁਰੂ-ਘਰ ਦਾ,
ਅਸੀਂ ਓ ਪੰਜਾਬੀ ਹਾਂ..

ਖੂਨ ਬੇਦੋਸ਼ਿਆਂ ਦਾ ਤੂੰ ਡੋਲ੍ਹਿਆ,
ਗੱਜ ਕੇ ਸ਼ੇਰ ਊਧਮ ਸਿੰਘ ਬੋਲਿਆ..
ਝੱਟ ਫਿਰ ਪਿਸਟਲ ਦਾ ਮੂੰਹ ਖੋਲਿਆ,
ਅਸੀਂ ਓ ਪੰਜਾਬੀ ਹਾਂ..
ਲੰਡਨ ਜਾ ਅਡਵਾਇਰ ਨੂੰ ਰੋਲ੍ਹਿਆ,
ਅਸੀਂ ਓ ਪੰਜਾਬੀ ਹਾਂ..

ਵੈਰੀਆਂ ਮਾਰਿਆ ਡੰਗ ਵਸਾਅ ਕੇ,
ਯੋਧਿਆਂ ਕਾਰਗਿਲ ਵਿੱਚ ਜਾ ਕੇ..
ਦੁਸ਼ਮਣ ਮਾਰਿਆ ਅੱਗੇ ਲਾ ਕੇ,
ਅਸੀਂ ਓ ਪੰਜਾਬੀ ਹਾਂ..
ਝੰਡੇ ਗੱਡ ਤੇ ਉੱਪਰ ਜਾ ਕੇ,
ਅਸੀਂ ਓ ਪੰਜਾਬੀ ਹਾਂ..
ਤੇਰੇ ਮੇਰੇ ਿਪਆਰ ਦੇ ਤਾਰੇ ਗਵਾਹ ਨੇ....
ਚੰਨ ਦੀਆਂ ਰਾਤਾਂ ਦੇ ਨਜ਼ਾਰੇ ਗਵਾਹ ਨੇ.....
ਤੇਰੇ ਮੇਰੇ ਿਪਆਰ ਦੇ ਤਾਰੇ ਗਵਾਹ ਨੇ.....

ਿਪਹਲੀ ਮੁਲਾਕਾਤ ਅਜੇ ਕੱਲ ਦੀ ਤੇ ਗੱਲ ਹੈ .....
ਰੱਬ ਿਜਹਾ ਸੱਚ ਰੱਤੀ ਝੂਠ ਹੈ ਨਾ ਛੱਲ ਹੈ......
ਡੁੱਿਬਆ ਨੂੰ ਤੀਲੇ ਦੇ ਸਹਾਰੇ ਗਵਾਹ ਨੇ..........
ਚੰਨ ਦੀਆਂ ਰਾਤਾਂ ਦੇ ਨਜ਼ਾਰੇ ਗਵਾਹ ਨੇ.......
ਤੇਰੇ ਮੇਰੇ ਿਪਆਰ ਦੇ ਤਾਰੇ ਗਵਾਹ ਨੇ........

ਕਿਹੰਦੀ ਸੀ ਮੈਂ ਿਮਲਾਂਗੀ ਮੈਂ ਿਮਲਣਾ ਜ਼ਰੂਰ ਹੈ........
ਿਦਲਾਂ ਿਵੱਚ ਦੂਰੀਆਂ ਨੇ ਿਦੱਲੀ ਬੜੀ ਦੂਰ ਹੈ........
ਕੀਤੇ ਹੋੲੇ ਵਾਿਦਆਂ ਦੇ ਲਾਰੇ ਗਵਾਹ ਨੇ.......
ਤੇਰੇ ਮੇਰੇ ਿਪਆਰ ਦੇ ਤਾਰੇ ਗਵਾਹ ਨੇ.........

ਚੰਗਾ ਜੋਿੲਆ ਜੱਗ ਨੇ ਤਮਾਸ਼ਾ ਨਹੀੳ ਵੇਿਖਆ.......
ਰੋਿਣਆ ਤੌਂ ਪਿਹਲਾਂ ਸਾਡਾ ਹਾਸਾ ਨਹੀੳ ਵੇਿਖਆ.......
ਤੇਰੇ ਮੇਰੇ ਨੈਣ ਚਾਰ ਚਾਰੇ ਗਵਾਹ ਨੇ.......
ਚੰਨ ਦੀਆਂ ਰਾਤਾਂ ਦੇ ਨਜ਼ਾਰੇ ਗਵਾਹ ਨੇ.........
ਤੇਰੇ ਮੇਰੇ ਿਪਆਰ ਦੇ ਤਾਰੇ ਗਵਾਹ ਨੇ..........

ਨਾਂ ਉਹ ਪਿੰਡ ਦੀਆ ਡੰਡੀਆ, ਨਾਂ ਉਹ ਪਿੰਡ ਦੇ ਹਾਣੀ
ਨਾਂ ਪਹਿਲਾਂ ਵਰਗੇ ਕਾਮੇ ਦਿਸਣ, ਨਾਂ ਉਹ ਸੱਥ ਪੁਰਾਣੀ
ਹਸਦੀ ਵਸਦੀ ਨਗਰੀ ਦਾ ਇਕ, ਝੁੰਡ ਗੁਆਚ ਗਿਆ ਹੈ ।
ਸ਼ਹਿਰ ਚ ਵਸਦਿਉ ਲੋਕੋ ਮੇਰਾ, ਪਿੰਡ ਗੁਆਚ ਗਿਆ ਹੈ ।
ਰੁਖੀ ਮਿਸੀ ਰੋਟੀ ਖਾ ਕੇ, ਸਾਰੇ ਠੰਡਾ ਪਾਣੀ ਪੀਂਦੇ ਸਾਂ
ਸ਼ਹਿਰਾਂ ਵਿਚ ਕਸੂਤੇ ਫਸ ਗਏ, ਸੋਹਣੀ ਜ਼ਿੰਦਗੀ ਜੀਂਦੇ ਸਾਂ
ਨਾਂ ਕੁੜੀਆਂ ਦੀ ਢਾਣੀ, ਪਿੰਡ ਦਾ, ਖੂਹ ਗੁਆਚ ਗਿਆ ਹੈ
ਸ਼ਹਿਰ ਚ ਵਸਦਿਉ ਲੋਕੋ ਮੇਰਾ, ਪਿੰਡ ਗੁਆਚ ਗਿਆ ਹੈ
ਅਸੀਂ ਬੰਦੇ ਹਾਂ ਨਵਾਬੀ, ਜਿਵੇਂ ਫੁੱਲ ਕੋਈ ਗੁਲਾਬੀ,

ਸਾਨੁੰ ਕਹਿਦੇ ਨੇ ਪੰਜਾਬੀ ਸਾਰਾ ਜੱਗ ਜਾਣਦਾ,

ਅਸੀਂ ਜਿਥੇ ਕਿਤੇ ਜਾਈਏ ਧਾਕ ਆਪਣੀ ਜਮਾਈਏ ,

ਰੋਟੀ ਰੌਬ ਨਾਲ ਖਾਈਏ ਸਾਰਾ ਜੱਗ ਜਾਣਦਾ,

ਲਾਈਏ ਜਨਮਾਂ ਤੱਕ ਯਾਰੀ ਯਾਰੀ ਜਾਣ ਤੋਂ ਪਿਆਰੀ,

"kanwar" ਕਰੇ ਨਾ ਗਦਾਰੀ ਸਾਰਾ ਜੱਗ ਜਾਣਦਾ
ਕੌਣ ਕਿਸੇ ਨੂੰ ਦਿਲ 'ਚ ਜਗ੍ਹਾ ਦਿੰਦਾ ਹੈ,ਰੁੱਖ ਵੀ ਸੁੱਕੇ ਪੱਤੇ ਝਾੜ ਦਿੰਦਾ ਹੈ,ਵਾਕਫ ਹਾਂ ਅਸੀਂ ਦੁਨੀਆਂ ਦੇ ਰਿਵਾਜਾਂ ਤੋਂ,ਮਤਲਬ ਨਿਕਲ ਜਾਵੇ ਤਾਂ ਹਰ ਕੋਈ ਠੁਕਰਾ ਦਿੰਦਾ
ਭਵਿੱਖ ਤੇ ਪਿਛੌਕੜ

ਨਿੱਕਲਿਆ ਜੱਗ ਲੁੱਟਣ, ਲਗਦਾ ਆਪਣਾ ਆਪ ਗਵਾ ਬੈਠਾ
ਅਗੇ ਨਿੱਕਲਣ ਦੀ ਹੌੜ ਵਿੱਚ, ਵਿਰਸਾ ਸੂਲੀ ਚੜਾ ਬੈਠਾ
ਨਾ ਕੁੱਛ ਖੱਟਿਆ ਵਿੱਚ ਵਲੈਤਾਂ, ਵਤਨ ਆਪਣੇ ਦਾ ਮੌਹ ਗਵਾ ਬੈਠਾ
ਸੱਪ ਦਾ ਤਰਨਾ , ਸੱਥ ਵਿੱਚ ਖੱੜਨਾ , ਗੱਲ ਦਾ ਕਰਨਾ,
ਜਣੇ ਖਣੇ ਦੇ ਵਸ ਦਾ ਨਈ,
ਦੁੱਖ ਦਾ ਜਰਨਾ , ਸੱਚ ਤੇ ਅੜਨਾਂ , ਕਿਸੇ ਲਈ ਮਰਨਾ,
ਜਣੇ ਖਣੇ ਦੇ ਵਸ ਦਾ ਨਈ,
ਪੁਲਿਸ ਨਾਲ ਪੰਗਾ , ਬਲੈਕ ਦਾ ਧੰਦਾ , ਦਾਤੀ ਨੂੰ ਦੰਦਾ,
ਜਣੇ ਖਣੇ ਦੇ ਵਸ ਦਾ ਨਈ,
ਕੱਢ ਦੇਣਾ ਕੰਡਾ , ਗੱਡ ਦੇਣਾ ਝੰਡਾ , ਡੁੱਕ ਦੇਣਾ ਡੰਡਾ,
ਜਣੇ ਖਣੇ ਦੇ ਵਸ ਦਾ ਨਈ,
ਇਸ਼ਕ ਕਮਾਓਣਾ , ਸਾਧ ਕਹਾਓਣਾ , ਕੰਨ ਪੜਵਾਓਨਾ
ਜਣੇ ਖਣੇ ਦੇ ਵਸ ਦਾ ਨਈ,
ਬੋਲ ਪਗਾਓਣਾ , ਗੱਲ ਪਚਾਓਣਾ , ਯਾਰੀ ਨਿਬਾਓਣਾ,
ਜਣੇ ਖਣੇ ਦੇ ਵਸ ਦਾ ਨਈ,
ਹੱਕ ਦਾ ਖਾਣਾ , ਮੱਨਣਾ ਭਾਣਾ , ਓਲਝਿਆ ਤਾਣਾ,
ਜਣੇ ਖਣੇ ਦੇ ਵਸ ਦਾ ਨਈ,
ਪਿੰਡ ਦਾ ਸਿਆਣਾ , ਬਸੰਤੀ ਬਾਣਾ , ਅਮਰ ਹੋ ਜਾਣਾ,
ਜਣੇ ਖਣੇ ਦੇ ਵਸ ਦਾ ਨਈ,
ਨਿਕੇ ਨਿਕੇ ਚਾਹ ਨੇ ਸਾਡੇ ਨਿਕੇ ਸੁਪਨੇ ਲੇਦੇਂ ਹਾਂ,
ਨਿੱਕੀ ਜਿਹੀ ਹੈ ਦੁਨੀਆ ਸਾਡੀ ਉਸੇ ਵਿੱਚ ਖ਼ੁਸ਼ ਰਹਿੰਦੇਂ ਹਾਂ,
ਹੱਸ ਕੇ ਕੋਈ ਬੁਲਾ ਲੈਂਦਾ ਤਾਂ ਉਸਦੇ ਪੈਰ੍ਹੀ ਪੈ ਜਾਈ ਏ,
ਬੰਦਿਆਂ ਵਿੱਚੋਂ ਰੱਬ ਦੇ ਦਰਸ਼ਨ ਅਕਸਰ ਹੀ ਕਰ ਲੈਂਦੇਂ ਹਾਂ,
ਵੱਡਿਆਂ ਦੇ ਨਾਲ ਸਾਂਝ ਪਾਉਣ ਦੀ ਮਨ ਵਿੱਚ ਕੋਈ ਤਾਂਗ ਨਹੀਂ,
ਦਿਲ ਵੱਡੇ ਨੇ ਕੀ ਹੋਇਆ ਜੇ ਛੋਟੇ ਘਰਾਂ ਚ ਰਹਿੰਦੇਂ ਹਾਂ।।।।।
ਜਿੰਦਗੀ ਦੇ ਸਫਰ ਵਿੱਚ ਦੋਸਤ ਤਾਂ ਬਹੁਤ ਮਿਲਦੇ,
ਪਰ ਦਿਲੋਂ ਬਣਦਾ ਕੋਈ ਕੋਈ।*****
ਚਿਰਾਗ ਤਾਂ ਸਾਰੇ ਰੌਸ਼ਨੀ ਕਰਦੇ ਨੇ,
ਪਰ ਦਿਲ ਦੇ ਹਨੇਰੇ ਦੂਰ ਕਰਦਾ ਕੋਈ ਕੋਈ।*****
ਕੋਈ ਨਾ ਕੋਈ ਗਲਤੀ ਤਾਂ ਹਰ ਕੋਈ ਇਨਸਾਨ ਕਰਦਾ,
ਪਰ ਗਲਤੀ ਕਰਕੇ ਮਂਨਣ ਦੀ ਹਿੰਮਤ ਕਰਦਾ ਕੋਈ ਕੋਈ।******
ਸੁੱਖ ਵੇਲੇ ਤਾਂ ਬਹੁਤ ਦੋਸਤ ਬਣਦੇ ,
ਪਰ ਦੁੱਖ ਵੇਲੇ ਨਾਲ ਖਡ਼ਦਾ ਕੋਈ ਕੋਈ।
ਵਾਇਦੇ ਤਾਂ ਦੂਜੇ ਨੂੰ ਜਾਨ ਦੇਣ ਦੇ ਹਰ ਕੋਈ ਕਰ ਦਿਂਦਾ,
ਪਰ ਲੋਡ਼ ਪੈਣ ਤੇ ਜਾਨ ਦਿਂਦਾ ਕੋਈ ਕੋਈ।******