Wednesday, 6 October 2010

ਲੰਮੀ ਗ਼ਮਾਂ ਦੀ ਰਾਤ ਪਿੱਛੋਂ ਹੁਣ ਪਰਭਾਤ ਚਾਹੀਦੀ,
ਜਿੰਦਗੀ ਜੀਉਣ ਨੂੰ ਮੁੜ ਤੋਂ ਇਕ ਸ਼ੁਰੂਆਤ ਚਾਹੀਦੀl

ਠਾਰ ਜਾਵੇ ਜਿਹੜੀ ਦਿਲ ਅੰਦਰ ਤੀਕਰ ਮੇਰਾ,
ਕੋਈ ਏਸੀ ਮਿੱਠੀ ਜਿਹੀ ਇਸ਼ਕ ਦੀ ਬਾਤ ਚਾਹੀਦੀl

ਲੁੱਕਣ-ਮੀਚੀ ਬਹੁਤ ਹੋ ਗਈ ਸੱਜਣਾ ਨਾਲ,
ਹੁਣ ਪਿਆਰੀ ਜਿਹੀ ਸੱਜਣ ਦੀ ਝਾਤ ਚਾਹੀਦੀl

ਦਿਲ ਦੇ ਅਰਮਾਨ ਕਾਗਜ਼ ਤੇ ਵਾਹੁਣ ਨੂੰ ਜੀ ਕਰਦਾ,
"GOLDY" ਕਲਮ ਤੇ ਸਿਆਹੀ ਦੀ ਦਵਾਤ ਚਾਹੀਦੀ

No comments:

Post a Comment