ਚੰਗੇ ਮਾੜੇ ਦਿਨ ਰਹਿੰਦੇ ਸਾਰਿਆਂ ਤੇ ਚਲਦੇ,
ਦੁੱਖ ਸੁੱਖ ਵਿਹੜਾ ਰਹਿੰਦੇ ਸਾਰਿਆਂ ਦਾ ਮੱਲਦੇ,
ਮਸਤੀ ਚ ਰਹੀਏ ਗੱਲ ਦਿਲ ਤੇ ਨਹੀ ਲਾਈ ਦੀ,
ਉੱਠ ਕਾਕਾ ਕੰਮ ਕਰ ਬਾਪੂ ਮਾਰੇ ਝਿੱੜਕਾਂ,
ਲਾਡਲਾ ਨਾ ਗੁੱਸੇ ਹੋ ਜੇ ਬੇਬੇ ਲੇਂਦੀ ਬਿੜਕਾਂ
ਤੋੜੀਏ ਨਾ ਡੱਕਾ ਹਾਂਜੀ ਹਾਂਜੀ ਕਰੀ ਜਾਈ ਦੀ,
ਮਸਤੀ ਚ ਰਹੀਏ ਗੱਲ ਦਿਲ ਤੇ ਨਹੀ ਲਾਈ ਦੀ
ਪੇਪਰਾਂ ਚ ਫਿਕਰ ਨੀ ਹੁੰਦੀ ਪਾਸ ਫ਼ੇਲ੍ਹ ਦੀ,
24 ਘੰਟੇ ਕਾਟੋ ਰਹਿੰਦੀ ਫੁੱਲਾਂ ਉਤੇ ਖੇਲ ਦੀ
ਲੁਟੀਏ ਨਜ਼ਾਰੇ ਜ਼ਿੰਦਗਾਨੀ ਤੇ ਲੁਟਾਈ ਦੀ,
ਮਸਤੀ ਚ ਰਹੀਏ ਗੱਲ ਦਿਲ ਤੇ ਨਹੀ ਲਾਈ ਦੀ
ਰੱਜ ਕੇ ਸ਼ੌਕੀਨ ਸਾਨੂੰ ਸ਼ੌਂਕ ਖਾਣ ਪੀਣ ਦਾ,
ਢਿਲੋਂ ਕਹਿੰਦਾ ਸੁਪਨਾ ਨਾ ਵੇਖੀਏ ਹਸੀਨ ਦਾ
ਸਾਡੇ ਉਤੇ ਰਹਿੰਦੀ ਅੱਖ ਸਦਾ ਵੱਡੇ ਭਾਈ ਦੀ
ਮਸਤੀ ਚ ਰਹੀਏ ਗੱਲ ਦਿਲ ਤੇ ਨਹੀ ਲਾਈ ਦੀ
Wednesday, 6 October 2010
Subscribe to:
Post Comments (Atom)
No comments:
Post a Comment