ਲੜੀਏ ਵਿੱਚ ਮੈਦਾਨ-ਏ-ਜੰਗ ਦੇ,
ਸਾਨੂੰ ਮੁਗਲ ਮੁਕਾਉਂਦੇ ਹੰਭ ਗਏ..
ਜਿੱਥੇ ਸ਼ੇਰ-ਭਗਤ ਸਿੰਘ ਜੰਮਦੇ,
ਅਸੀਂ ਓ ਪੰਜਾਬੀ ਹਾਂ..
ਸਾਡੇ ਨਾਮ ਤੋਂ ਗੋਰੇ ਕੰਬਦੇ,
ਅਸੀਂ ਓ ਪੰਜਾਬੀ ਹਾਂ..
ਚੂਲ੍ਹੀ-ਭਰ ਵੀ ਸਿੱਖ ਨਹੀਂ ਹਰਦਾ,
ਲੱਥੇ ਸੀਸ ਰਿਹਾ ਸਿੰਘ ਲੜਦਾ..
ਬਦਲਾ ਲੈ ਲਿਆ ਅੰਮ੍ਰਿਤਸਰ ਦਾ,
ਅਸੀਂ ਓ ਪੰਜਾਬੀ ਹਾਂ..
ਦੋਸ਼ੀ ਛੱਡੀਏ ਨਾਂ ਗੁਰੂ-ਘਰ ਦਾ,
ਅਸੀਂ ਓ ਪੰਜਾਬੀ ਹਾਂ..
ਖੂਨ ਬੇਦੋਸ਼ਿਆਂ ਦਾ ਤੂੰ ਡੋਲ੍ਹਿਆ,
ਗੱਜ ਕੇ ਸ਼ੇਰ ਊਧਮ ਸਿੰਘ ਬੋਲਿਆ..
ਝੱਟ ਫਿਰ ਪਿਸਟਲ ਦਾ ਮੂੰਹ ਖੋਲਿਆ,
ਅਸੀਂ ਓ ਪੰਜਾਬੀ ਹਾਂ..
ਲੰਡਨ ਜਾ ਅਡਵਾਇਰ ਨੂੰ ਰੋਲ੍ਹਿਆ,
ਅਸੀਂ ਓ ਪੰਜਾਬੀ ਹਾਂ..
ਵੈਰੀਆਂ ਮਾਰਿਆ ਡੰਗ ਵਸਾਅ ਕੇ,
ਯੋਧਿਆਂ ਕਾਰਗਿਲ ਵਿੱਚ ਜਾ ਕੇ..
ਦੁਸ਼ਮਣ ਮਾਰਿਆ ਅੱਗੇ ਲਾ ਕੇ,
ਅਸੀਂ ਓ ਪੰਜਾਬੀ ਹਾਂ..
ਝੰਡੇ ਗੱਡ ਤੇ ਉੱਪਰ ਜਾ ਕੇ,
ਅਸੀਂ ਓ ਪੰਜਾਬੀ ਹਾਂ..
Wednesday, 6 October 2010
Subscribe to:
Post Comments (Atom)
No comments:
Post a Comment