Wednesday, 6 October 2010

ਜਿੰਦਗੀ ਦੇ ਲੰਮੇ ਪੈ਼ਡੇ ਕਿੱਥੇ ਜਾ ਕੇ ਮੁੱਕਣੇ ਨੇ,
ਕਿੱਥੇ ਜਾ ਕੇ ਠੱਲ ਪੈਣੀ ਏਸ ਭੱਜ ਦੌੜ ਨੂੰ,
ਛੱਡ ਕੇ ਪੰਜਾਬ ਸਾਰੇ ਗੱਭਰੂ ਨੇ ਭੱਜੀ ਜਾਂਦੇ,
ਰੋਕੇ ਕੋਈ ਆ ਕੇ ਏਸ ਡੋਲਰਾਂ ਦੀ ਹੋੜ ਨੂੰ,
ਉਡਕਦੀਆਂ ਮਾਵਾਂ ਕਦੋ ਪੁੱਤ ਮੇਰਾ ਘਰ ਆਵੇ,
ਆਣ ਕੇ ਬੁਝਾਊ ਕਦੋ ਮਮਤਾ ਦੀ ਤੋੜ ਨੂੰ,
ਭੈਣਾ ਦੀਆਂ ਰੱਖੜੀਆਂ ਗੁੱਟਾਂ ਵੱਲ ਵੇਖੀ ਜਾਣ,
ਅੱਗ ਲਾਵੋ ਵੀਰੋ ਐਸੀ ਪੈਸੇ ਵਾਲੀ ਲੋੜ ਨੂੰ,
ਬਾਪੂ ਹੋਰੀ ਬੰਬੀਆਂ ਤੇ ਬੈਠੇ ਹੰਝੂ ਕੇਰੀ ਜਾਣ,
“GOLDY“ ਕਦੋ ਆ ਕੇ ਹਲ ਜੋੜੂ ਨੀਲੇ ਫੋਰਡ ਨੂੰ,

No comments:

Post a Comment