Wednesday, 6 October 2010

ਪੰਜਾਬ ਪਿੱਛੇ ਰਹਿ ਗਿਆ..
ਭਗਤ ਸਿੰਘ ਆ ਗਿਆ,
ਸਰਾਭਾ ਕਿੱਥੇ ਰਹਿ ਗਿਆ..
ਸਾਰੀ ਆਜ਼ਾਦੀ ਕੱਲਾ,
ਗਾਂਧੀ ਤਾਂ ਨੀਂ ਲੈ ਗਿਆ..
ਗਦਰੀ-ਬਾਬਿਆਂ ਦਾ ਕਿਵੇਂ,
ਗਦਰ ਭੁਲਾਵਾਂ ਮੈਂ..
ਝੂਠੇ-ਇਤਿਹਾਸ ਉੱਤੇ,
ਮੋਹਰ ਕਿਵੇਂ ਲਾਵਾਂ ਮੈਂ.."

ਜ਼ਰਾ ਸੋਚ ਕੇ ਸੁਣਾਈਂ ਅੱਜ ਫ਼ੈਸਲਾ,
ਨੀਂ ਜਿੰਮੇਦਾਰੀ ਬੜੀ ਭਾਰੀ ਏ..
ਤੇਰੇ ਆਸ਼ਿਕਾਂ ਦੀ ਲਾਈਨ ਬੜੀ ਲੰਬੀ ਏ,
ਅਖੀਰ ਵਿੱਚ ਮੇਰੀ ਵਾਰੀ ਏ..

ਡੇਰਿਆਂ ਨੇਂ ਕੀਤਾ ਸਿੱਖ-ਪੰਥ ਕਮਜ਼ੋਰ,
ਲੈਂਡ-ਕਰੂਜ਼ਰਾਂ ਚ’ ਘੁੰਮਦੇ ਨੇਂ ਚੋਰ..
ਬੇਨਜ਼ੀਰ ਪਤਾ ਨੀਂ ਕਿਓਂ ਮਾਰਤੀ,
ਜਿੱਤ ਗਿਆ ਉਬਾਮਾ ਖੁਸ਼ ਬੜੇ ਭਾਰਤੀ..
ਬੈਠਾ ਤੇਲਗੀ ਨਜ਼ਾਰੇ ਲੈਂਦਾ ਜੇਲ ਚ’,
ਸਪੋਰਟ ਉਸਨੂੰ ਸਰਕਾਰੀ ਏ..
ਤੇਰੇ ਆਸ਼ਿਕਾਂ ਦੀ ਲਾਈਨ ਬੜੀ ਲੰਬੀ ਏ,
ਅਖੀਰ ਵਿੱਚ ਮੇਰੀ ਵਾਰੀ ਏ..

ਮੰਨੋ ਜ਼ਾਂ ਨਾ ਮੰਨੋ ਬੁਸ਼ ਵੀ ਹੈ ਪੰਗੇਬਾਜ਼,
ਮਿੰਟਾਂ ਚ’ ਫ਼ਿਦਾਈਨ ਦੇਖੋ ਢਾਹ ਗਏ ਤਾਜ਼..
ਆਪਣੇ ਹੀ ਕੰਮ ਲੱਗੀ ਹੋਈ ਏ ਅਲ-ਕਾਇਦਾ,
ਪਤਾ ਨਹੀਂ ਨੁਕਸਾਨ ਹੈ ਜ਼ਾਂ ਹੈ ਫ਼ਾਇਦਾ..
ਆ ਜਾਓ ਇਕੱਠੇ ਹੋ ਕੇ ਦੇਸ਼ ਲਈ ਲੜੀਏ,
ਸੈਕਿੰਡ ਸਾਡੇ ਉੱਤੇ ਭਾਰੀ ਏ..
ਤੇਰੇ ਆਸ਼ਿਕਾਂ ਦੀ ਲਾਈਨ ਬੜੀ ਲੰਬੀ ਏ,
ਅਖੀਰ ਵਿੱਚ ਮੇਰੀ ਵਾਰੀ ਏ..

No comments:

Post a Comment