Wednesday, 6 October 2010

ਉਹਨਾਂ ਹੀ ਸੁੱਖ ਵਿੱਚ ਜੀਵਨ ਗੁਜਾਰੇ
ਜਿਹਨਾਂ ਨੂੰ ਮਿਲਦੇ ਦੋਸਤਾਂ ਦੇ ਸਹਾਹੇ
ਦੋਸਤੀ ਮੁਹੱਬਤ ਅਲੱਗ ਅਲੱਗ ਰਿਸ਼ਤੇ
ਜਿੰਦਗੀ ਨੂੰ ਕਰਨ ਰੋਸ਼ਨ ਦੋਸਤੀ ਦੇ ਤਾਰੇ
ਸੱਚੇ ਦੋਸਤ ਸੰਗ ਉਮਰ ਲੰਘਦੀ ਸੌਖੀ
ਨਹੀਂ ਤਾਂ ਦੋਸਤਾ ਗਮ ਜਿੰਦਗੀ ਦੇ ਬਹੁਤ ਭਾਰੇ
ਫਰਕ ਨਾ ਊਚ ਨੀਚ ਦਾ ਦੋਸਤੀ ਵਿੱਚ ਕੋਈ
ਕ੍ਰਿਸ਼ਨ ਕਿਹਾ ਸੁਦਾਮੇ ਨੂੰ ਆ ਗਲ ਲੱਗ ਪਿਆਰੇ
ਸਿੱਦਕ ਸੱਚਾਈ ਸਾਥ ਦਾ ਰਿਸ਼ਤਾ ਦੋਸਤੀ
ਭੇਦ ਦੋਸਤਾਂ ਸੰਗ ਖੋਲੀਦੇ ਜਿੰਦਗੀ ਦੇ ਸਾਰੇ
ਮੁਸ਼ਕਿਲਾਂ 'ਚ ਦੋਸਤਾਂ ਦਿੱਤੀ ਕੁਰਬਾਨੀ ਸਦਾ
ਨਹੀਂ ਤਾਂ ਕੌਣ ਕਿਸੇ ਤੋਂ ਜਿੰਦਗੀਆਂ ਬਾਰੇ

No comments:

Post a Comment