Tuesday 5 October 2010

ਬਡ਼ੀ ਅਜੀਬ ਜਿਹੀ ਲਗਦੀ ਕਾਇਨਾਤ ਤੇਰੇ ਬਾਝੌ,
ਅੱਖੀਆ ਚੋ ਵਗਦੇ ਹੰਜੂ ਸਾਰੀ ਰਾਤ ਤੇਰੇ ਬਾਝੌ,
ਜਿਸ ਦਿਨ ਤੋਂ ਜੁਦਾ ਹੋਇਉਂ ਦਿਲ ਗਮ ਚ ਰਹੇ ਡੁਬਿਆ,
ਹਾਸੇਆ ਚੋ ਦੁਖਾ ਚ ਬਦਲ ਗਈ,ਹਰ ਪਰਭਾਤ ਤੇਰੇ ਬਾਝੌ,
ਦੁਆ,ਦਾਰੂ ਨਾ ਅਸਰ ਕਰਦੀ,ਮਾੜੇ ਹੋ ਗਏ ਹਾਲਾਤ ਤੇਰੇ ਬਾਝੌ,
ਉਡੀਕ ਏ ਦੁਨੀਆ ਤੋ ਜਾਣ ਦੀ,ਮਿਲਦੀ ਨਾ ਨਾਜਾਤ ਤੇਰੇ ਬਾਝੌ.....
.
ਇਸ਼ਕ ਕਮਾਓਣਾ , ਸਾਧ ਕਹਾਓਣਾ , ਕੰਨ ਪੜਵਾਓਨਾ ਜਣੇ ਖਣੇ ਦੇ ਵਸ ਦਾ ਨਈ,
ਬੋਲ ਪਗਾਓਣਾ , ਗੱਲ ਪਚਾਓਣਾ , ਯਾਰੀ ਨਿਬਾਓਣਾ, ਜਣੇ ਖਣੇ ਦੇ ਵਸ ਦਾ ਨਈ..!
JATT da intezar ta 11 colgs diya kudiya kar
rahiya ne par

jatt da auna mushkil he
nahi namumkin hai,


kyuki?
jatt ta kanka nu pani de reha hai.
ਮਾ ਦੇ ਿਪਆਰ ਨੂੰ ਜੇ ਭੁੱਲ ਜਾਵੋ ਗੇ
ਮਾ ਬੋਲੀ ਦੇ ਸਤਿਕਾਰ ਨੂੰ ਜੇ ਭੁੱਲ ਜਾਵੋ ਗੇ
ਿਬਨ ਪਤੇ ਦੇ ਖੱਤ ਵਾਗ ਰੁਲ ਜਾਵੋ ਗੇ
ਛਡਤਾ ਮਾ ਦਾ ਲੜ ਦੁਖਾ ਚ ਰੋੜ ਜਾਵੋ ਗੇ
ਭੁਲੇ ਜੇ ਪੰਜਾਬੀ ਆਪਣੇ ਆਪ ਨੂੰ ਭੁਲ ਜਾਵੋ ਗੇ
ਰਹਿਮ ਕਰੇ ਖੁਦਾ,ਆਜ ਜੇ ਸ਼ਾਮ ਉਨਕੇ ਨਾਮ ਨਾ ਹੋ ਜਾਏ,
ਚੱਲ ਦੀਏ ਹੈ ਮੈਖਾਨੇ ਕੀ ਤਰਫ,ਕਹੀ ਉਨਕੇ ਨਾਮ ਜਾਮ ਨਾ ਹੋ ਜਾਏ,
ਸਦੀਓ ਸੇ ਇੰਤਜ਼ਾਰ ਹੈ,"KANWAR" ਉਨਕੇ ਆਨੇ ਕਾ.......,
ਕਹੀ ਇਸੀ ਇੰਤਜ਼ਾਰ ਮੇ ਜ਼ਿੰਦਗੀ ਤਮਾਮ ਨਾ ਹੋ ਜਾਏ...
ਓਹ ਦਿਨ ਜਿੰਦਗੀ ਦੇ ਗਏ...
ਦਿਨ ਬਚਪਨ ਦੇ ਗਏ !
ਨਿੱਕੇ-ਨਿੱਕੇ ਹੱਥ ਗਿੱਲੀ ਮਿੱਟੀ ਚ ਲਬੇੜਨੇ...
ਕੱਚੇ ਰਾਹਾਂ ਉੱਤੇ ਟਾਇਰ ਸਾਇਕਲਾਂ ਦੇ ਰੋੜਨੇ!
ਭੱਜਕੇ ਟਰਾਲੀਆਂ ਦੇ ਪਿਛੋਂ ਗੱਨੇ ਖਿਚਨੇ...
ਨਿੱਕੀ ਉਮਰੇ ਨਜਾਰੇ ਬੜੇ ਲਏ !
ਆਟੇ ਦੀ ਪਕਾਉਣੀ ਚਿੱੜੀ ਮਾਂ ਤੌਂ ਜਿੱਦ ਕਰਕੇ..
ਜਹਾਜ਼ ਉਡਾਉਣੇ ਕਾਗਜ਼ਾਂ ਦੇ ਪਾੜ ਵਰਕੇ !
ਬਾਰਸ਼ਾਂ ਦੇ ਪਾਣੀ ਵਿੱਚ ਰੋਲਾ ਪਾ-ਪਾਅ ਭਿਜਨਾ..
ਤਾਇਆਂ-ਚਾਚਿਆਂ ਦੇ ਘਰੋਂ ਰੋਟੀ ਖ਼ਾਣ ਗਿਜਣਾ !
ਓਹ ਨਾ ਸਾਂਝਾਂ ਦੇ ਸਮੇਂ ਨਾਂ ਹੁਣ ਰਹੇ ???
ਉਮਰਾਂ ਦੇ ਲੰਬੇ ਪੈਂਡੇ ਝੱਟ ਵਿੱਚ ਮੁਕਗਏ...
ਚੜਦੀ ਜਵਾਨੀ ਵਿੱਚ ਸਾਰੇ ਕੰਮ ਛੁੱਟ ਗਏ !
ਮੁੱਦਤਾ ਹੋਈਆ ਬੇਦਰਦਾ
ਅਸੀ ਬੈਠੇ ਹਾ ਅੱਖੀਆ ਲਾ ਕੇ
ਤੇਰਾ ਪਿਆਰ ਨਾ ਸਾਡੀ ਕਿਸਮਤ ਵਿੱਚ
ਅਸੀ ਵੇਖ ਲਿਆ ਅਜਮਾ ਕੇ
ਵਗਦਾ ਪਾਣੀ ਪਿਆਸ ਮਿਟਾਉਂਦਾ,
ਪਿਆਸ ਦੀ ਜਾਤ ਨੀ ਪੁੱਛਦਾ
ਕੌਠਾ ਨੀਲਾਮ ਇੱਜ਼ਤ ਕਰ ਦੇਵੇ,
ਕੁੜੀ ਦੀ ਔਕਾਤ ਨੀ ਪੁੱਛਦਾ
ਸ਼ਮਸ਼ਾਨ ਇੰਸਾਨ ਦੀ ਪਹਿਚਾਨ ਮਿਟਾ ਦੇਵੇ,
ਉਹਦੀ ਕਿੰਨੀ ਉੱਚੀ ਸ਼ਾਨ ਨੀ ਪੁੱਛਦਾ
ਮੇਰੇ ਦੋਸਤੋ ਇਸ ਮਤਲਬੀ ਦੁਨਿਆ ਤੌਂ ਰਹੋ ਬਚਕੇ,
ਬੁਰੇ ਵਕਤ ਕੋਈ ਹਾਲ ਨੀ ਪੁੱਛਦਾ "KANWAR"........
╚» ਜਿੰਦਗੀ ਦੀ ਸੱਚਾਈ «╝

╚» ਰੱਬ ਰੁੱਸ ਜਾਵੇ, ਬਾਦਸ਼ਾਹੀਆਂ ਰੁੱਸ ਜਾਂਦੀਆਂ
ਗੁਰੂ ਰੁੱਸ ਜਾਵੇ, ਵਡਿਆਈਆਂ ਰੁੱਸ ਜਾਂਦੀਆਂ
ਮਾਪੇ ਰੁੱਸ ਜਾਣ, ਤਾਂ ਖੁਦਾਈਆਂ ਰੁੱਸ ਜਾਂਦੀਆਂ
ਮਾਪਿਆਂ ਦਾ ਦਿਲ ਨਾਂ ਦੁਖਾਇਓ ਸੋਹਣਿਓ
ਲੱਭੀ ਹੋਈ ਚੀਜ਼ ਨਾਂ ਗਵਾਇਓ ਸੋਹਣਿਓਵ «╝
jedo hondi hai akha to olle
tennu dekhan nu dil karda hai
jedo muhre mere aaoun klondi
tennu dekh dekh dil sangda hai

kolo nangdi ishara kardi hai
is ada te dil marda hai
raat hanere duniya sondi
ratti uth uth aahva parda hai

kite kalya mainu chadd na jaavi
eh soch-soch dil darda hai
“RAJ” tenu yaad bada eh karda hai
tenu yaad bada eh karda hai….
ਮੈਂ ਕੀ ਅਰਜ ਕਰਾਂ ਰੱਬਾ...
ਬਸ ਐਨੀ ਕੁ ਮਿਹਰ ਚਾਹੀਦੀ...
ਅਸੀ ਪਾਇਆ ਹੋਵੇ ਕੋਟ,ਗਲ ਟਾਈ ਲਾਉਣ ਵਾਲੀ ਚਾਹੀਦੀ...
ਜੇ ਪੀਂਦੇ ਹੋਈਏ ਸ਼ਰਾਬ,ਹਥ੍ਥੋਂ ਪੈੱਗ ਖੋਣ ਵਾਲੀ ਚਾਹੀਦੀ...
ਯਾਰ ਬੜੇ ਸੌਖੇ ਰਹਿੰਦੇ ਆ,ਕੋਈ ਸਤਾਉਣ ਵਾਲੀ ਚਾਹੀਦੀ...
...ਬਹੁਤ ਸੌਂ ਕੇ ਦੇਖ ਲਿਆ,ਕੋਈ ਜਗਾਉਣ ਵਾਲੀ ਚਾਹੀਦੀ ...
ਦਿਲਾਂ ਨਾਲ ਖੇਡਦੀਆਂ ਤੇ ਬਹੁਤ ਦੇਖੀਆਂ ਨੇਂ...
ਸਾਨੂੰ ਕੋਈ ਦਿਲ ਲਾਉਣ ਵਾਲੀ ਚਾਹੀਦੀ....!!!!!
ਰਾਤੀ ਅੱਖ ਲੱਗੀ ਤਾ ਇਕ ਖਾਬ ਆਇਆ,ਚਿਰਾਂ ਪਿਛੌ ਮਿਲਨ
ਓ ਸਖਸ਼ ਆਪ ਆਇਆ,ਓਨੇ ਦੱਸੀ ਮਜਬੂਰੀ ਅਪਨੀ,ਅਸੀ ਵੀ ਕੁਜ ਦਰਦ ਵੰਡਾਇਆ,ਕਰ ਗੱਲਾਂ ਬੀਤੇ
ਵਕਤ ਦੀਆ,ਉਹ ਆਪ ਰੋਇਆ ਨਾਲੇ ਮੈਨੂੰ ਰਵਾਇਆ, ਦੇਕੇ ਦਿਲਾਸੇ ਨਾਲੇ ਕੋਸ ਤਕਦੀਰਾਂ,ਵਾਪਸੀ
ਲਈ ਜਦ ਉਸਨੇ ਕਦਮ ਵਧਾਇਆ,ਜਾਣ ਲੱਗੇ ਨੂੰ ਰੋਕਿਆ ਜਦ ਬਾਂਹ ਫ਼ੜ ਕੇ,ਅੱਖ ਖੁਲ ਗਈ ਤਾ
ਅਪਨੇ-ਆਪ ਨੂੰ ਇਕੱਲਾ ਪਾਇਆ.............
ਜਿੰਦਗੀ ਫਰਿਸਤਿਆਂ ਦਾ ਰਾਹ ਹੁੰਦੀ ਸੀ
ਤੇਰੇ ਬਿਨਾਂ ਕਿੱਥੇ ਸੁਭਾ ਹੁੰਦੀ ਸੀ
ਜਦੋ ਬੱਸ ਦੀ ਤਾਕੀ ਚੋ ਲੱਭਦੀ ਤੈਨੂੰ ਨਿਗਾਂਹ ਹੁਦੀ ਸੀ
ਉਦੋ ਤੂੰ ਮੇਰੀ ਹਿੱਕ ਵਿੋੱਚ ਰੁਕਿਆ ਸਾਹ ਹੁੰਦੀ ਸੀ

ਜਦੋ ਬੱਸ ਨੇ ਤੇਰੇ ਸਟਾਪ ਤੇ ਖੜ ਜਾਣਾ
ਚਾਅ ਅੰਬਰ ਜਿੱਡਾ ਮੇਰੇ ਦਿਲ ਨੂੰ ਚੜ ਜਾਣਾ
ਅੱਖ ਕਿਤਾਬ ਤੇ ਪਰ ਨਿਗਾਹ ਤੇਰੇ ਵਿੱਚ ਹੁੰਦੀ ਸੀ
ਉਦੋ ਤੂੰ ਮੇਰੀ ਹਿੱਕ ਵਿੋੱਚ ਰੁਕਿਆ ਸਾਹ ਹੁੰਦੀ ਸੀ

ਡੱਬ 'ਚ ਕਾਪੀ ਕੋਈ ਫਿਕਰ ਨਹੀ ਪੜਾਈ ਦਾ
ਨਾਲ ਫੱਕਰਾਂ ਦੇ ਯਾਰੀ, ਕੋਈ ਫਿਕਰ ਨਹੀ ਕਮਾਈ ਦਾ
ਬੱਸ ਤੂੰ ਨਾਲ ਸੀਟ ਤੇ ਬੈਠ ਜਾਵੇ ਇਕੋ ਇੱਕ ਦੁਆ ਹੁੰਦੀ ਸੀ
ਉਦੋ ਤੂੰ ਮੇਰੀ ਹਿੱਕ ਵਿੋੱਚ ਰੁਕਿਆ ਸਾਹ ਹੁੰਦੀ ਸੀ

ਅਕਸਰ ਹੀ ਮੈ ਸੀਟ ਤੇ ਇਕੱਲਾ ਬੈਠ ਕੇ ਜਾਦਾਂ
ਤੇਰੇ ਇਸ਼ਕ ਦੀ ਦੂਰੀ ਨੂੰ ਬੜਾ ਔਖਾ ਸਹਿ ਕੇ ਜਾਂਦਾ
ਖਬਰੈ ਕਿੰਡੀ ਕੁੰ ਮੇਰੇ ਖਿਆਲਾ ਦੀ ਦੁਨੀਆਂ ਹੁੰਦੀ ਸੀ
ਉਦੋ ਤੂੰ ਮੇਰੀ ਹਿੱਕ ਵਿੋੱਚ ਰੁਕਿਆ ਸਾਹ ਹੁੰਦੀ ਸੀ

ਦੀਪ ਨੇ ਉੁਹ ਬੱਸ ਕਦੇ ਨਹੀ ਛੱਡੀ ਸੀ, ਪਰ ਬੱਸ ਵਾਲੀ ਛੱਡਣੀ ਪੈ ਗਈ
ਕਦੇ ਟਿਕਟ ਕਟਾਉਦਾ ਤੇਰੀ ਮੈ, ਇਹ ਰੀਝ ਹੀ ਬਣ ਕੇ ਰਹਿ ਗਈ
ਕੀ ਕਰਦਾ ਤੇਰੀ ਬੇਅੰਤ ਖੂਬਸੂਰਤੀ ਹੀ ਮੇਰਾ ਟੁੱਟਿਆਂ ਹੌਸਲਾ ਹੁੰਦਾ ਸੀ
ਉਦੋ ਤੂੰ ਮੇਰੀ ਹਿੱਕ ਵਿੋੱਚ ਰੁਕਿਆ ਸਾਹ ਹੁੰਦੀ ਸੀ
ਤੇਨੂਂ ਪਾਉਣ ਦੀ ਚਾਹਤ ਹੋ ਗਈ ਏ,
ਇਸ ਚਾਹਤ ਦੀ ਆਦਤ ਹੋ ਗਈ ਏ,
ਲਗਦੀ ਤੂੰ ਬਹੁਤ ਸੋਹਣੀ,
ਤੇ ਸੋਹਣੇ ਤੇਰੇ ਵਿਚਾਰ,
ਖਿਆਲਾਂ ਚ ਤੂੰ ਵੱਸਦੀ,
ਮੁੱਖ ਅੱਖਾਂ ਮੁਹਰੇ ਆਵੇ ਬਾਰ ਬਾਰ,
ਜੇ ਨਹੀਂ ਪਸੰਦ ਮੇਰਾ ਇਹ ਕਹਿਣਾ,
ਅਣਜਾਣ ਸਮਝ ਕੇ ਮਾਫ਼ ਕਰੀਂ,
ਜੇ ਨਈਂ ਕਬੂਲ ਇਹ ਰਿਸ਼ਤਾ ਤੈਨੂੰ
ਤਾਂ ਗੁਸਤਾਖੀ ਮਾਫ਼ ਕਰੀਂ ...........

ਨਹੀਂ ਮੈਂ ਕੋਈ ਖਾਸ ਸੋਹਣਾ,
ਜੋ ਸੁਪ੍ਨੇ ਤੇਰੇ ਚ’ ਆਂਵਾ,
ਨਹੀਂ ਮੈ ਕੋਈ ਅਮੀਰਜਾਦਾ,
ਜੋ ਤੇਰੇ ਤੇ ਪ੍ਰਭਾਵ ਪਾਵਾਂ,
ਇੱਕ ਭੁੱਲਿਆ ਭਟਕਿਆ ਆਸ਼ਕ ਹਾਂ,
ਚਾਹੁੰਣ ਦੀ ਗਲਤੀ ਮਾਫ਼ ਕਰੀਂ,
ਜੇ ਨਈਂ ਕਬੂਲ ਇਹ ਰਿਸ਼ਤਾ ਤੈਨੂੰ,
ਤਾਂ ਗੁਸਤਾਖੀ ਮਾਫ਼ ਕਰੀਂ.................

ਤੇਰੇ ਦਿਲ ਦੀਆਂ ਕੰਧਾ ਟੱਪ ਕੇ,
ਤੇਰੇ ਦਿਲ ਵਿੱਚ ਆਉਣਾ ਚਾਹੁੰਦਾ ਹਾਂ,
ਜੇ ਤੇਰੀ ਹੋਵੇ ਰਜਾਮਂਦੀ,
ਤੇਨੂੰ ਅਪਣੀ ਬਣਾਉਣਾ ਚਹੁੰਦਾ ਹਾਂ,
ਜੇ ਕੋਈ ਤੇਰੀ ਮਜਬੂਰੀ ਹੈ,
ਤਾਂ ਕਿਸੇ ਗੱਲੋਂ ਨਾ ਪਰਦਾ ਕਰੀਂ
ਜੇ ਨਈਂ ਕਬੂਲ ਇਹ ਰਿਸ਼ਤਾ ਤੈਨੂੰ
ਤਾਂ ਗੁਸਤਾਖੀ ਮਾਫ਼ ਕਰੀਂ...............

ਜੇ ਤੂੰ ਬਣ ਬਣਗੀ ਮੇਰੀ ਜਾਨੇ,
ਖੂਸ਼ੀਆਂ ਨਾਲ ਜਿੰਦਗੀ ਭਰਦੂੰਗਾ,
ਵਾਅਦਾ ਹੈ ਲਾਰਾ ਨਾ ਸਮਝੀ,
ਦਿਲ ਜਾਨ ਵੀ ਨਾਮੇ ਕਰ੍ਦੂੰਗਾ,
ਜੇ ਹੈ ਪਸੰਦ ਗਗਨ ਗੁਸਤਾਖ ਤੇਨੂੰ,
ਹੱਸਕੇ ਪਿਆਰ ਦੀ ਹਾਮੀਂ ਭਰੀਂ,
ਜੇ ਨਈਂ ਕਬੂਲ ਇਹ ਰਿਸ਼ਤਾ ਤੈਨੂੰ,
ਤਾਂ ਗੁਸਤਾਖੀ ਮਾਫ਼ ਕਰੀਂ...........
.