Sunday, 3 October 2010

ਜਿਊਂਦੇ ਰਹੇ ਤਾਂ ਪਿਆਰ ਕਰਦੇ ਰਹਾਂਗੇ ਤੈਨੂੰ,
ਮਰ ਗਏ ਤਾਂ ਗੱਲ ਹੋਰ ਹੈ||
ਮਰ ਕੇ ਵੀ ਤਾਰਾ ਬਣ ਤੱਕਦੇ ਰਹਾਂਗੇ ਤੈਨੂੰ,
ਟੁੱਟ ਗਏ ਤਾਂ ਗੱਲ ਹੋਰ ਹੈ||

ਤੂੰ ਵੀ ਕਿਤੇ ਯਾਦ ਕਰ ਲਈਂ ਮੈਨੂੰ.
ਭੁੱਲ ਜਾਵੇਂ ਤਾਂ ਗੱਲ ਹੋਰ ਹੈ||
ਅਗਲੇ ਜਨਮਾਂ ਵਿੱਚ ਵੀ ਮਿਲਾਂਗੇ ਤੈਨੂੰ,
ਵਿੱਛੜ ਗਏ ਤਾਂ ਗੱਲ ਹੋਰ ਹੈ||

ਹਰ ਜਨਮ ਵਿੱਚ ਪਿਆਰ ਕਰਾਂਗੇ ਤੈਨੂੰ,
ਧਰਤੀ ਤੇ ਨਾ ਆਏ ਤਾਂ ਗੱਲ ਹੋਰ ਹੈ||
ਰੂਹਾਂ ਸਾਡੀਆਂ ਇੱਕ ਮਿੱਕ ਹੁੰਦੀਆਂ ਰਹਿਣਗੀਆਂ,
ਜਿਸਮ ਮਿਲ ਗਏ ਤਾਂ ਗੱਲ ਹੋਰ ਹੈ||

ਤੇਰੀ ਯਾਦ ਸਦਾ ਹੀ ਆਉਂਦੀ ਰਹੂਗੀ ਸਾਨੂੰ,
ਤੂੰ ਯਾਦ ਕਰ ਲਵੇਂ ਤਾਂ ਗੱਲ ਹੋਰ ਹੈ||
ਯਾਦ ਕਰਨਾ ਤਾਂ ਛੱਡ ਨਹੀਂ ਸਕਦੇ ਤੈਨੂੰ,
ਮਜਬੂਰ ਹੋ ਗਏ ਤਾਂ ਗੱਲ ਹੋਰ ਹੈ||

ਹਰ ਜੂਨ 'ਚ ਰੱਬ ਕੋਲੋਂ ਮੰਗਾਂ ਤੈਨੂੰ,
ਨਾ ਮਿਲੇਂ ਤਾਂ ਗੱਲ ਹੋਰ ਹੈ||
ਤਾਰਾ ਬਣ ਕੇ ਵੀ ਤੱਕਦੇ ਰਹਾਂਗੇ ਤੈਨੂੰ,
ਟੁੱਟ ਗਏ ਤਾਂ ਗੱਲ ਹੋਰ ਹੈ||

No comments:

Post a Comment