ਮੈ ਮੁਸਾਫਿਰ ਤੇ ਤੂੰ ਮੇਰੀ ਰਾਹ ਸੱਜਣਾ,
ਤੈਨੂੰ ਮੰਜ਼ਿਲ ਬਣਾਉਣ ਤੋ ਦੱਸ ਕਿਵੇ ਰੋਕਾ।
ਪੈਰ ਮੁੜਦੇ ਤਾ ਬਸ ਤੇਰੇ ਸ਼ਹਿਰ ਨੂੰ,
ਨਜ਼ਦੀਕੀ ਵਧਾਉਣ ਤੋ ਦੱਸ ਕਿਵੇ ਰੋਕਾ।
ਅੱਖੀਆ ਵਿੱਚ ਡੁੱਬ ਕੇ ਜਿਊਣਾ ਚਾਹੁੰਦਾ ਹਾ,
ਆਪਣਾ ਵਜ਼ੂਦ ਗਵਾਉਣ ਤੋ ਦੱਸ ਕਿਵੇ ਰੋਕਾ।
ਦਿਲ ਦੇ ਵਿਹੜੇ ਤੂੰ ਖਿੜੇ ਗੁਲਾਬ ਜਿਹਾ,
ਮਹਿਕ ਚੁਫੇਂਰੇ ਖਿੰਡਾਉਣ ਤੋ ਦੱਸ ਕਿਵੇ ਰੋਕਾ।
ਰੌਸ਼ਨੀ ਫਿਰਾ ਲੱਭਦਾ ਹਨੇਰੀ ਜ਼ਿੰਦਗੀ ਚੋ,
ਦਿਲੀ ਦੀਵਾ ਜਗਾਉਣ ਤੋ ਦੱਸ ਕਿਵੇ ਰੋਕਾ।
ਖੁਦਗਰਜ਼ਾ ਦੀ ਭੀੜ ਚ ਪਿਆ ਝੁਲਸਿਆ,
ਸੀਤ ਹਵਾ ਗਲ ਲਾਉਣ ਤੋ ਦੱਸ ਕਿਵੇ ਰੋਕਾ।
ਤੇਰੀ ਸੂਰਤ "KANWAR" ਦੀਆ ਗਜ਼ਲਾ ਵਰਗੀ,
ਤੈਨੂੰ ਮਹਿਬੂਬ ਬਣਾਉਣ ਤੋ ਦੱਸ ਕਿਵੇ ਰੋਕਾ।
Sunday, 3 October 2010
Subscribe to:
Post Comments (Atom)
No comments:
Post a Comment